ਰਸੋਈ ਦੇ ਕੰਮ ਨੂੰ ਅਸਾਨ ਬਣਾਉਣ ਦਾ ਤਰੀਕਾ

ਰਸੋਈ ਦੇ ਕੰਮ ਨੂੰ ਅਸਾਨ ਬਣਾਉਣ ਦਾ ਤਰੀਕਾ :


ਜੇ ਨਮਕ 'ਚ ਮੁਆਇਸਚਰਾਈਜ਼ਰ ਹੋ ਜਾਵੇ :

ਜਾਰ 'ਚ ਪਏ ਨਮਕ 'ਚ ਕਈ ਵਾਰ ਮੁਆਇਸਚਰ ਆ ਜਾਂਦਾ ਹੈ ਅਤੇ ਉਹ ਗਿੱਲਾ ਹੋ ਜਾਂਦਾ ਹੈ। ਇਸ ਨਾਲ ਉਹ ਠੀਕ ਨਾਲ ਜਾਰ ਤੋਂ ਬਾਹਰ ਨਹੀਂ ਨਿਕਲਦਾ। ਮੁਆਇਸਚਰ ਹਟਾਉਣ ਲਈ ਜ਼ਾਰ ਵਿਚ ਚਾਵਲਾਂ ਦੇ ਦਾਣੇ ਪਾ ਦਿਓ। ਇਹ ਨਮਕ ਦੇ ਮੁਆਇਸਚਰ ਨੂੰ ਸੋਖ ਲੈਣਗੇ।

ਜੇਕਰ ਲਸਣ ਛਿੱਲਣ 'ਚ ਹੋ ਰਹੀ ਹੋਵੇ ਪ੍ਰੇਸ਼ਾਨੀ :

ਲਸਣ ਛਿੱਲਣ 'ਚ ਹਮੇਸ਼ਾ ਪ੍ਰੇਸ਼ਾਨੀ ਦਾ ਸਬਬ ਬਣਦਾ ਹੈ। ਇਸ ਨੂੰ ਆਸਾਨੀ ਨਾਲ ਛਿੱਲਣ ਲਈ ਲਸਣ ਦੀਆਂ ਕਲੀਆਂ ਨੂੰ ਕੁਝ ਸਮੇਂ ਲਈ ਗਰਮ ਪਾਣੀ ਵਿਚ ਪਾ ਦਿਓ। ਛਿੱਲਦੇ ਸਮੇਂ ਇਸ ਦਾ ਉਪਰਸੀ ਹਿੱਸਾ ਹੀ ਹਟਾਓਗੇ ਤਾਂ ਉਸ ਦਾ ਪੂਰਾ ਛਿਲਕਾ ਉੱਤਰ ਜਾਏਗਾ।

ਜੇਕਰ ਤੁਸੀਂ ਰਾਜਮਾਹ ਭਿਓਣੇ ਭੁੱਲ ਜਾਓ ਤਾਂ :

ਰਾਤ ਨੂੰ ਰਾਜਮਾਹ ਭਿਗੋਣਾ ਭੁੱਲ ਜਾਓ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ ਉਸ ਵਿਚ ਇਕ ਚੱਮਚ ਨਮਕ ਪਾਓ। ਉਸ ਤੋਂ  ਬਾਅਦ ਕੁੱਕਰ 'ਚ ਪਾ ਕੇ ਇਕ ਸੀਟੀ ਲਗਵਾਓ।  ਉਨ੍ਹਾਂ ਨੂੰ ਠੰਡਾ ਕਰ ਕੇ ਉਸ ਵਿਚ ਲਗਭਗ ਇਕ ਕੱਪ ਆਈਸ ਕਿਊਬ ਪਾ ਦਿਓ। ਨਮਕ ਅਤੇ ਆਈਸ ਕਿਊਬ ਨਾਲ ਰਾਜਮਾਹ ਜਲਦੀ ਗਲ ਜਾਂਦੇ ਹਨ। ਉਸ ਤੋਂ ਬਾਅਦ ਇਨ੍ਹਾਂ ਨੂੰ ਆਸਾਨੀ ਨਾਲ ਪਕਾ ਸਕਦੇ ਹੋ।

Comments