Posts

ਕਿਚਨ ਟਿਪਸ

ਕਿਚਨ ਟਿਪਸ ਟ੍ਰਾਂਸਪੇਰੈਂਟ ਆਈਸ ਕਿਊਬਸ ਫਰਿੱਜ 'ਚ ਬਣਾਏ ਜਾਣ ਵਾਲੇ ਆਈਸ ਕਿਊਬਸ ਨੂੰ ਟ੍ਰਾਂਸਪੇਰੈਂਟ ਬਣਾਉਣ ਲਈ ਸਾਦੇ ਪਾਣੀ ਦੀ ਜਗ੍ਹਾ ਉੱਬਲੇ ਹੋਏ ਪਾਣੀ ਦੀ ਵਰਤੋਂ ਕਰੋ। ਇਸ ਨਾਲ ਆਈਸ ਕਿਊਬਸ ਟਰਾਂਪੇਰੈਂਟ ਬਣੇਗੀ। ਪਾਰਟੀਆਂ ਲਈ ਆਈਸ ਕਿਊਬਸ ਇਸੇ ਤਰ੍ਹਾਂ ਬਣਾਈ ਜਾਂਦੀ ਹੈ। ਦੁੱਧ ਨਹੀਂ ਡਿੱਗੇਗਾ ਦੁੱਧ ਗਰਮ ਕਰਦੇ ਸਮੇਂ ਧਿਆਨ ਥੋੜਾ ਜਿਹਾ ਇਧਰ - ਓਧਰ ਵੀ ਹੋਵੇ ਤਾਂ ਬਰਤਨ ਦੇ ਬਾਹਰ ਡਿੱਗਣ ਲੱਗਦਾ ਹੈ। ਇਸ ਤੋਂ ਬਚਣ ਦੇ ਲਈ ਦੁੱਧ ਨੂੰ ਗਰਮ ਕਰਦੇ ਸਮੇਂ ਬਰਤਨ ਦੇ ਉੱਪਰ ਲਕੜੀ ਦਾ ਚਮਚ ਜਾਂ ਸਟਿਕ ਰੱਖ ਦਿਓ। ਦੁੱਧ ਉਬਲਣ ਦੇ ਬਾਵਜੂਦ ਬਰਤਨ ਤੋਂ ਬਾਹਰ ਨਹੀਂ ਡਿੱਗੇਗਾ। ਆਸਾਨੀ ਨਾਲ ਛਿੱਲ ਹੋਵੇਗਾ ਲਸਣ ਲਸਣ ਛਿੱਲਣ 'ਚ ਅਕਸਰ ਪ੍ਰੇਸ਼ਾਨੀ ਹੁੰਦੀ ਹੈ। ਇਸ ਨੂੰ ਆਸਾਨੀ ਨਾਲ ਛਿੱਲਣ ਲਈ ਲਸਣ ਦੀਆਂ ਕਲੀਆਂ ਵੱਖ - ਵੱਖ ਕਰ ਲਓ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਟਪਰਵਿਅਰ 'ਚ ਪਾ ਕੇ ਜ਼ੋਰ - ਜ਼ੋਰ ਨਾਲ ਹਿਲਾਓ। ਛਿਲਕੇ ਉਨ੍ਹਾਂ ਤੋਂ ਵੱਖ ਹੋ ਜਾਣਗੇ, ਜਿਨ੍ਹਾਂ ਨੂੰ ਆਸਾਨੀ ਨਾਲ ਵੱਖ ਕੀਤਾ ਜਾ ਸਕਦਾ ਹੈ

ਇਲੈਕਟ੍ਰਿਕ ਕੈਟਲ

ਇਲੈਕਟ੍ਰਿਕ ਕੈਟਲ ਇੰਝ ਕਰੋ ਸਾਫ ਇਲੈਕਟ੍ਰਿਕ ਕੈਟਲ 'ਚੋਂ ਪਾਣੀ ਤੋਂ ਇਲਾਵਾ ਕੁਝ ਹੋਰ ਉਬਾਲਣ ਤੇ ਉਸ 'ਚੋਂ ਬਦਬੂ ਆਉਣ ਲੱਗਦੀ ਹੈ। ਉਸ ਨੂੰ ਦੂਰ ਕਰਨ ਲਈ ਇਲੈਕਟ੍ਰਿਰਕ ਕੈਟਲ 'ਚ ਪਾਣੀ ਭਰੋ ਅਤੇ ਫਿਰ ਉਸ 'ਚ ਕੱਟਿਆ ਹੋਇਆ ਨਿੰਬੂ ਪਾ ਦਿਓ। ਪਾਣੀ ਉਭਾਲ ਕੇ 10 - 15 ਮਿੰਟਾਂ ਤੱਕ ਇੰਝ ਹੀ ਰਹਿਣ ਦਿਓ। ਸਾਰੀ ਬਦਬੂ ਦੂਰ ਹੋ ਜਾਵੇਗੀ। ਦਹੀਂ - ਦੁੱਧ ਨਾਲ ਦੂਰ ਕਰੋ ਹੱਥਾਂ ਦੀ ਜਲਨ ਮਿਰਚਾਂ ਕੱਟਣ ਦੇ ਬਾਅਦ ਹੱਥਾਂ ਵਿਚ ਹੋਣ ਵਾਲੀ ਜਲਨ ਤੋਂ ਬਚਣ ਲਈ ਹੱਥਾਂ ਵਿਚ ਦੁੱਧ, ਮੱਖਣ ਜਾਂ ਦਹੀਂ ਨੂੰ 2 ਮਿੰਟਾਂ ਤੱਕ ਲਾ ਕੇ ਰੱਖੋ। ਉਸ਼ ਦੇ ਬਾਅਦ ਪਾਣੀ ਨਾਲ ਧੋ ਲਓ। ਹੱਥਾਂ ਦਾ ਸਾੜ ਦੂਰ ਹੋ ਜਾਵੇਗਾ। ਇਸ ਦੀ ਥਾਂ ਸ਼ਹਿਦ ਵੀ ਲਾ ਸਕਦੇ ਹੋ। ਡ੍ਰਾਈ ਫਰੂਟਸ ਨੂੰ ਰੱਖੋ ਠੰਡੀ ਥਾਂ ਜੇਕਰ ਤੁਸੀਂ ਡ੍ਰਾਈ ਫਰੂਟਸ ਨੂੰ ਲੰਬੇ ਸਮੇਂ ਤੱਕ ਸਟੋਰ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਠੰਡੀ ਅਤੇ ਸੁੱਕੀ ਥਾਂ ਤੇ ਹੀ ਰੱਖੋ। ਅਜਿਹੇ 'ਚ ਉਸ ਦਾ ਸਵਾਦ ਕਦੇ ਖਰਾਬ ਨਹੀਂ ਹੋਵੇਗਾ। ਇਸ ਨੂੰ ਭੁੰਨ ਕੇ ਰੱਖਣ ਨਾਲ ਇਸ 'ਚ ਕੀੜੇ ਨਹੀਂ ਲੱਗਦੇ। ਬੰਦ ਢੱਕਣ ਵਾਲੇ ਡੱਬੇ ਵਿੱਚ ਰੱਖਣ ਨਾਲ ਹੋਰ ਸੇਫ ਰਹਿ ਸਕਦੇ ਹਨ।

ਕੀ ਤੁਹਾਡਾ ਬੱਚਾ ਵੀ ਮੋਬਾਇਲ ਫੋਨ ਨਾਲ ਚਿਪਕਿਆ ਰਹਿੰਦਾ ਹੈ ?

ਕੀ ਤੁਹਾਡਾ ਬੱਚਾ ਵੀ ਮੋਬਾਇਲ ਫੋਨ ਨਾਲ ਚਿਪਕਿਆ ਰਹਿੰਦਾ ਹੈ ? ਤਕਨੀਕ ਦੇ ਇਸ ਯੁੱਗ ਵਿਚ ਮੋਬਾਇਲ ਫੋਨ ਲੋੜ ਤੋਂ ਵੱਧ, ਆਦਤ ਦਾ ਕਾਰਨ ਬਣ ਰਿਹਾ ਹੈ। ਵੱਡਿਆਂ ਦੇ ਨਾਲ - ਨਾਲ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਕਈ ਖੋਜਾਂ ਤੋਂ ਇਨ੍ਹਾਂ ਦੇ ਨੁਕਸਾਨਾਂ ਦਾ ਪਤਾ ਲੱਗਿਆ ਹੈ। ਕਈ ਵਾਰ ਮਾਂ - ਬਾਪ ਖੁਦ ਪਹਿਲਾਂ ਬੱਚੇ ਨੂੰ ਇਸ ਦੀ ਆਦਤ ਪਾ ਦਿੰਦੇ ਹਨ, ਬਾਅਦ ਵਿੱਚ ਪ੍ਰੇਸ਼ਾਨ ਹੁੰਦੇ ਹਨ। ਜੇਕਰ ਤੁਹਾਡਾ ਬੱਚਾ ਵੀ ਸਾਰਾ ਦਿਨ ਮੋਬਾਇਲ ਨਾਲ ਚਿਪਕਿਆ ਰਹਿੰਦਾ ਹੈ ਤਾਂ ਇਥੇ ਦੱਸੇ ਜਾ ਰਹੇ ਟਿਪਸ ਨਾਲ ਤੁਸੀਂ ਉਸ ਨੂੰ ਮੋਬਾਈਲ ਤੋਂ ਦੂਰ ਰੱਖ ਸਕਦੇ ਹੋ ਆਊਟਡੋਰ ਖੇਡਾਂ ਲਈ ਕਰੋ ਪ੍ਰੇਰਿਤ : ਕੋਰੋਨਾ ਕਾਲ ਦੌਰਾਨ ਪੜ੍ਹਾਈ ਵੀ ਮੋਬਾਈਲ ਤੇ ਹੋਣ ਕਾਰਨ ਬੱਚੇ ਮੋਬਾਇਲਦੇ ਆਦੀ ਹੋ ਗਏ ਹਨ। ਆਊਟਡੋਰ ਖੇਡਾਂ ਪ੍ਰਤੀ ਵੀ ਉਨ੍ਹਾਂ ਦੀ ਰੁਚੀ ਘੱਟ ਗਈ ਹੈ। ਹੁਣ ਕੋਰੋਨਾ ਪਾਬੰਦੀਆਂ ਹਟਣ ਨਾਲ ਬੱਚਿਆਂ ਨੂੰ ਬਾਹਰ ਖੇਡਣ ਲਈ ਉਤਸ਼ਾਹਿਤ ਕਰੋ। ਕੋਸ਼ਿਸ਼ ਕਰੋ ਸ਼ੁਰੂ 'ਚ ਖੁਦ ਵੀ ਉਨ੍ਹਾਂ ਨਾਲ ਆਊਟਡੋਰ ਗੇਮਸ ਵਿਚ ਸ਼ਾਮਲ ਹੋਵੇ। ਤੁਹਾਨੂੰ ਦੇਖ ਕੇ ਉਹ ਵੀ ਆਊਟਡੋਰ ਗੇਮਸ ਪ੍ਰਤੀ ਆਕਰਸ਼ਿਤ ਹੋਣਗੇ। ਕਿਤਾਬਾਂ ਪ੍ਰਤੀ ਦਿਲਚਸਪੀ ਪੈਦਾ ਕਰੋ : ਬੱਚਿਆਂ ਦੇ ਮਾਨਸਿਕ ਵਿਕਾਸ ਲਈ ਹੁਣ ਵੀ ਕਿਤਾਬਾਂ ਸਭ ਤੋਂ ਚੰਗਾ ਸੋਮਾ ਹੈ। ਮੋਬਾਇਲ ਦੀ ਆਦਲਤ ਛੁਡਵਾਉਣ ਲਈ ਬੱਚਿਆਂ ਨੂੰ ਖਿਤਾਬਾਂ ਪੜ੍ਹਣ ਲਈ ਪ੍ਰੇਰਿਤ ਕਰੋ। ਉਨ੍ਹਾਂ ਨੂੰ ਕਿਤਾਬਾਂ ਦਾ ਮਹੱਤਵ ਦੱਸੋ ਅਤੇ ਖੁਦ ਉਨ੍ਹਾਂ ਨੂੰ ਚੰਗੀਆਂ ਪੁਸਤਕਾਂ...

ਰਸੋਈ ਦੇ ਕੰਮ ਨੂੰ ਅਸਾਨ ਬਣਾਉਣ ਦਾ ਤਰੀਕਾ

ਰਸੋਈ ਦੇ ਕੰਮ ਨੂੰ ਅਸਾਨ ਬਣਾਉਣ ਦਾ ਤਰੀਕਾ : ਜੇ ਨਮਕ 'ਚ ਮੁਆਇਸਚਰਾਈਜ਼ਰ ਹੋ ਜਾਵੇ : ਜਾਰ 'ਚ ਪਏ ਨਮਕ 'ਚ ਕਈ ਵਾਰ ਮੁਆਇਸਚਰ ਆ ਜਾਂਦਾ ਹੈ ਅਤੇ ਉਹ ਗਿੱਲਾ ਹੋ ਜਾਂਦਾ ਹੈ। ਇਸ ਨਾਲ ਉਹ ਠੀਕ ਨਾਲ ਜਾਰ ਤੋਂ ਬਾਹਰ ਨਹੀਂ ਨਿਕਲਦਾ। ਮੁਆਇਸਚਰ ਹਟਾਉਣ ਲਈ ਜ਼ਾਰ ਵਿਚ ਚਾਵਲਾਂ ਦੇ ਦਾਣੇ ਪਾ ਦਿਓ। ਇਹ ਨਮਕ ਦੇ ਮੁਆਇਸਚਰ ਨੂੰ ਸੋਖ ਲੈਣਗੇ। ਜੇਕਰ ਲਸਣ ਛਿੱਲਣ 'ਚ ਹੋ ਰਹੀ ਹੋਵੇ ਪ੍ਰੇਸ਼ਾਨੀ : ਲਸਣ ਛਿੱਲਣ 'ਚ ਹਮੇਸ਼ਾ ਪ੍ਰੇਸ਼ਾਨੀ ਦਾ ਸਬਬ ਬਣਦਾ ਹੈ। ਇਸ ਨੂੰ ਆਸਾਨੀ ਨਾਲ ਛਿੱਲਣ ਲਈ ਲਸਣ ਦੀਆਂ ਕਲੀਆਂ ਨੂੰ ਕੁਝ ਸਮੇਂ ਲਈ ਗਰਮ ਪਾਣੀ ਵਿਚ ਪਾ ਦਿਓ। ਛਿੱਲਦੇ ਸਮੇਂ ਇਸ ਦਾ ਉਪਰਸੀ ਹਿੱਸਾ ਹੀ ਹਟਾਓਗੇ ਤਾਂ ਉਸ ਦਾ ਪੂਰਾ ਛਿਲਕਾ ਉੱਤਰ ਜਾਏਗਾ। ਜੇਕਰ ਤੁਸੀਂ ਰਾਜਮਾਹ ਭਿਓਣੇ ਭੁੱਲ ਜਾਓ ਤਾਂ : ਰਾਤ ਨੂੰ ਰਾਜਮਾਹ ਭਿਗੋਣਾ ਭੁੱਲ ਜਾਓ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ ਉਸ ਵਿਚ ਇਕ ਚੱਮਚ ਨਮਕ ਪਾਓ। ਉਸ ਤੋਂ  ਬਾਅਦ ਕੁੱਕਰ 'ਚ ਪਾ ਕੇ ਇਕ ਸੀਟੀ ਲਗਵਾਓ।  ਉਨ੍ਹਾਂ ਨੂੰ ਠੰਡਾ ਕਰ ਕੇ ਉਸ ਵਿਚ ਲਗਭਗ ਇਕ ਕੱਪ ਆਈਸ ਕਿਊਬ ਪਾ ਦਿਓ। ਨਮਕ ਅਤੇ ਆਈਸ ਕਿਊਬ ਨਾਲ ਰਾਜਮਾਹ ਜਲਦੀ ਗਲ ਜਾਂਦੇ ਹਨ। ਉਸ ਤੋਂ ਬਾਅਦ ਇਨ੍ਹਾਂ ਨੂੰ ਆਸਾਨੀ ਨਾਲ ਪਕਾ ਸਕਦੇ ਹੋ।

ਇਕ - ਦੂਜੇ ਦਾ ਰੱਖੋ ਖਿਆਲ

ਇਕ - ਦੂਜੇ ਦਾ ਰੱਖੋ ਖਿਆਲ ਰਿਲੇਸ਼ਨਸ਼ਿਪ ਇਕ ਬੋਰੀਅਤ ਖ਼ਤਮ ਕਰੋ : ਜਿਵੇਂ - ਜਿਵੇਂ ਉਮਰ ਵਧਦੀ ਹੈ, ਨਜ਼ਰੀਏ ਅਤੇ ਰਿਸ਼ਤਿਆਂ ਵਿਚ ਵੀ ਬਦਲਾਅ ਆਉਣ ਲੱਗਦਾ ਹੈ। ਪਤੀ - ਪਤਨੀ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਜ਼ਿੰਦਗੀ ਦੇ ਉਤਰਾਅ - ਚੜ੍ਹਾਅ ਤੋਂ ਬਾਅਦ ਦੋਵੇਂ ਇਕ - ਦੂਜੇ ਨੂੰ ਕਾਫੀ ਹੱਦ ਤਕ ਜਾਣ ਗਏ ਹੁੰਦੇ ਹਨ। ਇਸ ਰਿਸ਼ਤੇ 'ਚ ਬੋਰੀਅਤ ਅਤੇ ਠਹਿਰਾਅ ਨਾ ਆਏ,। ਹੁਣ ਉਮਰ ਦੇ ਇਕ ਮੋੜ ਤੇ ਇਕ - ਦੂਜੇ ਦਾ ਖਿਆਲ ਕੀਵੇਂ ਰੱਖਿਆ ਜਾ ਸਕਦਾ ਹੈ। ਆਪਣੀ ਸਿਹਤ ਦਾ ਵੀ ਰੱਖੋ ਧਿਆਨ: ਵਿਆਹ ਦੇ 10 ਜਾਂ 20 ਸਾਲਾਂ ਬਾਅਦ ਉਮਰ ਇਸ ਪੜਾਅ ਤੇ ਹੁੰਦੀ ਹੈ ਕਿ ਕਈਆਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੇਂ ਇਕ - ਦੂਜੇ ਦੀ ਸਿਹਤ ਦਾ ਧਿਆਨ ਜ਼ਰੂਰ ਰੱਖੋ। ਰੈਗੂਲਰ ਮੈਡੀਕਲ ਚੈੱਕਅਪ ਜ਼ਰੂਰ ਕਰਵਾਉਂਦੇ ਰਹੋ। ਇਕ - ਦੂਜੇ ਦੀ ਗੱਲ ਸਮਝੋ, ਉਹ ਵੀ ਬਿਨਾ ਬੋਲੇ : ਵਿਆਹ ਦੀ ਸ਼ੁਰੂਆਤ 'ਚ ਨਵੇਂ ਹੋਣ ਕਾਰਨ ਕਈ ਲੋਕ ਹਰ ਗੱਲ ਦਾ ਕਾਰਨ ਜਾਣਨਾ ਚਾਹੁੰਦੇ ਹਨ। ਪ੍ਰਸ਼ਨ ਪੁੱਛਦੇ ਹਨ ਪਰ ਵਿਆਹ ਤੋਂ ਬਾਅਦ ਦਸ ਤੋਂ ਵੀਹ ਸਾਲਾਂ ਤਕ ਦਾ ਸਮਾਂ ਇਕ - ਦੂਜੇ ਨਾਲ ਬਿਤਾਉਣ ਤੇ ਦੋਵੇਂ ਇਕ - ਦੂਜੇ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹੁੰਦੇ ਹਨ।  ਇਸ ਲਈ ਹਰ ਗੱਲ ਤੇ ਪ੍ਰਸ਼ਨ ਪੁੱਛਣ ਦੀ ਆਦਤ ਛੱਡ ਕੇ ਗੱਲਾਂ ਨੂੰ ਬਿਨਾਂ ਬੋਲੇ ਸਮਝਣ ਦੀ ਕੋਸ਼ਿਸ਼ ਕਰੋ। ਹਾਸਾ - ਮਜ਼ਾਕ ਨਾ ਘੱਟ ਹੋਣ ਦਿਓ : ਕਈ ਜੋੜਿਆਂ ਵਿਚ ਵੱਧ ਸਮਾਂ ਬਿਤਾਉਣ 'ਤੇ ਹਾਸਾ - ਮਜ਼ਾਕ ਵਰਗੀਆਂ ਚੀਜ਼ਾਂ ...

ਸਾਈਂ ਬੁੱਲ੍ਹੇ ਸ਼ਾਹ ਜੀ

ਇਕ ਨੁਕਤਾ ਯਾਰ ਪੜ੍ਹਾਇਆ ਏ। ਇਕ ਨੁਕਤਾ ਯਾਰ ਪੜ੍ਹਾਇਆ ਏ।ਟੇਕ। ਐਨ ਗ਼ੈਨ ਦੀ ਇਕਾ ਸੂਰਤ, ਇਕ ਨੁਕਤੇ ਸ਼ੋਰ ਮਚਾਇਆ ਏ। ਇਕ ਨੁਕਤਾ ਯਾਰ ਪੜ੍ਹਾਇਆ ਏ। ਸੱਸੀ ਦਾ ਦਿਲ ਲੁਟਣ ਕਾਰਨ, ਹੋਤ ਪੁੰਨੂੰ ਬਣ ਆਇਆ ਏ। ਇਕ ਨੁਕਤਾ ਯਾਰ ਪੜ੍ਹਾਇਆ ਏ। ਬੁਲ੍ਹਾ ਸ਼ਹੁ ਦੀ ਜ਼ਾਤ ਨਾ ਕਾਈ, ਮੈਂ ਸ਼ਹੁ ਇਨਾਇਤ ਪਾਇਆ ਏ। ਇਕ ਨੁਕਤਾ ਯਾਰ ਪੜ੍ਹਾਇਆ ਏ।