ਇਲੈਕਟ੍ਰਿਕ ਕੈਟਲ

ਇਲੈਕਟ੍ਰਿਕ ਕੈਟਲ ਇੰਝ ਕਰੋ ਸਾਫ

ਇਲੈਕਟ੍ਰਿਕ ਕੈਟਲ 'ਚੋਂ ਪਾਣੀ ਤੋਂ ਇਲਾਵਾ ਕੁਝ ਹੋਰ ਉਬਾਲਣ ਤੇ ਉਸ 'ਚੋਂ ਬਦਬੂ ਆਉਣ ਲੱਗਦੀ ਹੈ। ਉਸ ਨੂੰ ਦੂਰ ਕਰਨ ਲਈ ਇਲੈਕਟ੍ਰਿਰਕ ਕੈਟਲ 'ਚ ਪਾਣੀ ਭਰੋ ਅਤੇ ਫਿਰ ਉਸ 'ਚ ਕੱਟਿਆ ਹੋਇਆ ਨਿੰਬੂ ਪਾ ਦਿਓ। ਪਾਣੀ ਉਭਾਲ ਕੇ 10 - 15 ਮਿੰਟਾਂ ਤੱਕ ਇੰਝ ਹੀ ਰਹਿਣ ਦਿਓ। ਸਾਰੀ ਬਦਬੂ ਦੂਰ ਹੋ ਜਾਵੇਗੀ।

ਦਹੀਂ - ਦੁੱਧ ਨਾਲ ਦੂਰ ਕਰੋ ਹੱਥਾਂ ਦੀ ਜਲਨ

ਮਿਰਚਾਂ ਕੱਟਣ ਦੇ ਬਾਅਦ ਹੱਥਾਂ ਵਿਚ ਹੋਣ ਵਾਲੀ ਜਲਨ ਤੋਂ ਬਚਣ ਲਈ ਹੱਥਾਂ ਵਿਚ ਦੁੱਧ, ਮੱਖਣ ਜਾਂ ਦਹੀਂ ਨੂੰ 2 ਮਿੰਟਾਂ ਤੱਕ ਲਾ ਕੇ ਰੱਖੋ। ਉਸ਼ ਦੇ ਬਾਅਦ ਪਾਣੀ ਨਾਲ ਧੋ ਲਓ। ਹੱਥਾਂ ਦਾ ਸਾੜ ਦੂਰ ਹੋ ਜਾਵੇਗਾ। ਇਸ ਦੀ ਥਾਂ ਸ਼ਹਿਦ ਵੀ ਲਾ ਸਕਦੇ ਹੋ।

ਡ੍ਰਾਈ ਫਰੂਟਸ ਨੂੰ ਰੱਖੋ ਠੰਡੀ ਥਾਂ

ਜੇਕਰ ਤੁਸੀਂ ਡ੍ਰਾਈ ਫਰੂਟਸ ਨੂੰ ਲੰਬੇ ਸਮੇਂ ਤੱਕ ਸਟੋਰ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਠੰਡੀ ਅਤੇ ਸੁੱਕੀ ਥਾਂ ਤੇ ਹੀ ਰੱਖੋ। ਅਜਿਹੇ 'ਚ ਉਸ ਦਾ ਸਵਾਦ ਕਦੇ ਖਰਾਬ ਨਹੀਂ ਹੋਵੇਗਾ। ਇਸ ਨੂੰ ਭੁੰਨ ਕੇ ਰੱਖਣ ਨਾਲ ਇਸ 'ਚ ਕੀੜੇ ਨਹੀਂ ਲੱਗਦੇ। ਬੰਦ ਢੱਕਣ ਵਾਲੇ ਡੱਬੇ ਵਿੱਚ ਰੱਖਣ ਨਾਲ ਹੋਰ ਸੇਫ ਰਹਿ ਸਕਦੇ ਹਨ।

Comments

Popular posts from this blog

ਇਕ - ਦੂਜੇ ਦਾ ਰੱਖੋ ਖਿਆਲ

ਕੀ ਤੁਹਾਡਾ ਬੱਚਾ ਵੀ ਮੋਬਾਇਲ ਫੋਨ ਨਾਲ ਚਿਪਕਿਆ ਰਹਿੰਦਾ ਹੈ ?