ਇਕ - ਦੂਜੇ ਦਾ ਰੱਖੋ ਖਿਆਲ
ਇਕ - ਦੂਜੇ ਦਾ ਰੱਖੋ ਖਿਆਲ
ਰਿਲੇਸ਼ਨਸ਼ਿਪ ਇਕ ਬੋਰੀਅਤ ਖ਼ਤਮ ਕਰੋ :
ਜਿਵੇਂ - ਜਿਵੇਂ ਉਮਰ ਵਧਦੀ ਹੈ, ਨਜ਼ਰੀਏ ਅਤੇ ਰਿਸ਼ਤਿਆਂ ਵਿਚ ਵੀ ਬਦਲਾਅ ਆਉਣ ਲੱਗਦਾ ਹੈ। ਪਤੀ - ਪਤਨੀ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਜ਼ਿੰਦਗੀ ਦੇ ਉਤਰਾਅ - ਚੜ੍ਹਾਅ ਤੋਂ ਬਾਅਦ ਦੋਵੇਂ ਇਕ - ਦੂਜੇ ਨੂੰ ਕਾਫੀ ਹੱਦ ਤਕ ਜਾਣ ਗਏ ਹੁੰਦੇ ਹਨ। ਇਸ ਰਿਸ਼ਤੇ 'ਚ ਬੋਰੀਅਤ ਅਤੇ ਠਹਿਰਾਅ ਨਾ ਆਏ,।
ਹੁਣ ਉਮਰ ਦੇ ਇਕ ਮੋੜ ਤੇ ਇਕ - ਦੂਜੇ ਦਾ ਖਿਆਲ ਕੀਵੇਂ ਰੱਖਿਆ ਜਾ ਸਕਦਾ ਹੈ।
ਆਪਣੀ ਸਿਹਤ ਦਾ ਵੀ ਰੱਖੋ ਧਿਆਨ:
ਵਿਆਹ ਦੇ 10 ਜਾਂ 20 ਸਾਲਾਂ ਬਾਅਦ ਉਮਰ ਇਸ ਪੜਾਅ ਤੇ ਹੁੰਦੀ ਹੈ ਕਿ ਕਈਆਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੇਂ ਇਕ - ਦੂਜੇ ਦੀ ਸਿਹਤ ਦਾ ਧਿਆਨ ਜ਼ਰੂਰ ਰੱਖੋ। ਰੈਗੂਲਰ ਮੈਡੀਕਲ ਚੈੱਕਅਪ ਜ਼ਰੂਰ ਕਰਵਾਉਂਦੇ ਰਹੋ।
ਇਕ - ਦੂਜੇ ਦੀ ਗੱਲ ਸਮਝੋ, ਉਹ ਵੀ ਬਿਨਾ ਬੋਲੇ :
ਵਿਆਹ ਦੀ ਸ਼ੁਰੂਆਤ 'ਚ ਨਵੇਂ ਹੋਣ ਕਾਰਨ ਕਈ ਲੋਕ ਹਰ ਗੱਲ ਦਾ ਕਾਰਨ ਜਾਣਨਾ ਚਾਹੁੰਦੇ ਹਨ। ਪ੍ਰਸ਼ਨ ਪੁੱਛਦੇ ਹਨ ਪਰ ਵਿਆਹ ਤੋਂ ਬਾਅਦ ਦਸ ਤੋਂ ਵੀਹ ਸਾਲਾਂ ਤਕ ਦਾ ਸਮਾਂ ਇਕ - ਦੂਜੇ ਨਾਲ ਬਿਤਾਉਣ ਤੇ ਦੋਵੇਂ ਇਕ - ਦੂਜੇ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹੁੰਦੇ ਹਨ।
ਇਸ ਲਈ ਹਰ ਗੱਲ ਤੇ ਪ੍ਰਸ਼ਨ ਪੁੱਛਣ ਦੀ ਆਦਤ ਛੱਡ ਕੇ ਗੱਲਾਂ ਨੂੰ ਬਿਨਾਂ ਬੋਲੇ ਸਮਝਣ ਦੀ ਕੋਸ਼ਿਸ਼ ਕਰੋ।
ਹਾਸਾ - ਮਜ਼ਾਕ ਨਾ ਘੱਟ ਹੋਣ ਦਿਓ :
ਕਈ ਜੋੜਿਆਂ ਵਿਚ ਵੱਧ ਸਮਾਂ ਬਿਤਾਉਣ 'ਤੇ ਹਾਸਾ - ਮਜ਼ਾਕ ਵਰਗੀਆਂ ਚੀਜ਼ਾਂ ਬੰਦ ਹੋ ਜਾਂਦੀਆਂ ਹਨ, ਜਿਸ ਦੇ ਨਾਲ ਜੀਵਨ ਨੀਰਸ ਹੋ ਜਾਂਦਾ ਹੈ। ਇਸ ਲਈ ਵਧਦੀ ਉਮਰ ਨਾਲ ਰਿਸ਼ਤੇ 'ਚ ਉਤਸੁਕਤਾ ਅਤੇ ਹਾਸਾ - ਮਜ਼ਾਕ ਨੂੰ ਘੱਟ ਨਾ ਹੋਣ ਦਿਓ।
ਇਕ - ਦੂਜੇ ਦੀਆਂ ਪੁਰਾਣੀਆਂ ਗੱਲਾਂ ਅਤੇ ਆਦਤਾਂ ਨੂੰ ਲੈ ਕੇ ਅਜਿਹਾ ਕੀਤਾ ਜਾ ਸਕਦਾ ਹੈ।
ਇਸ ਨਾਲ ਰੋਮਾਂਚ ਬਣਿਆ ਰਹੇਗਾ ਅਤੇ ਤੁਹਾਨੂੰ ਇਹ ਵੀ ਮਹਿਸੂਸ ਹੋਵੇਗਾ ਕਿ ਤੁਸੀਂ ਕਿੰਨੇ ਸ਼ਾਨਦਾਰ ਸਾਥੀ ਹੋ।
Comments
Post a Comment