ਕਿਚਨ ਟਿਪਸ
ਕਿਚਨ ਟਿਪਸ
ਟ੍ਰਾਂਸਪੇਰੈਂਟ ਆਈਸ ਕਿਊਬਸ
ਫਰਿੱਜ 'ਚ ਬਣਾਏ ਜਾਣ ਵਾਲੇ ਆਈਸ ਕਿਊਬਸ ਨੂੰ ਟ੍ਰਾਂਸਪੇਰੈਂਟ ਬਣਾਉਣ ਲਈ ਸਾਦੇ ਪਾਣੀ ਦੀ ਜਗ੍ਹਾ ਉੱਬਲੇ ਹੋਏ ਪਾਣੀ ਦੀ ਵਰਤੋਂ ਕਰੋ। ਇਸ ਨਾਲ ਆਈਸ ਕਿਊਬਸ ਟਰਾਂਪੇਰੈਂਟ ਬਣੇਗੀ। ਪਾਰਟੀਆਂ ਲਈ ਆਈਸ ਕਿਊਬਸ ਇਸੇ ਤਰ੍ਹਾਂ ਬਣਾਈ ਜਾਂਦੀ ਹੈ।
ਦੁੱਧ ਨਹੀਂ ਡਿੱਗੇਗਾ
ਦੁੱਧ ਗਰਮ ਕਰਦੇ ਸਮੇਂ ਧਿਆਨ ਥੋੜਾ ਜਿਹਾ ਇਧਰ - ਓਧਰ ਵੀ ਹੋਵੇ ਤਾਂ ਬਰਤਨ ਦੇ ਬਾਹਰ ਡਿੱਗਣ ਲੱਗਦਾ ਹੈ। ਇਸ ਤੋਂ ਬਚਣ ਦੇ ਲਈ ਦੁੱਧ ਨੂੰ ਗਰਮ ਕਰਦੇ ਸਮੇਂ ਬਰਤਨ ਦੇ ਉੱਪਰ ਲਕੜੀ ਦਾ ਚਮਚ ਜਾਂ ਸਟਿਕ ਰੱਖ ਦਿਓ। ਦੁੱਧ ਉਬਲਣ ਦੇ ਬਾਵਜੂਦ ਬਰਤਨ ਤੋਂ ਬਾਹਰ ਨਹੀਂ ਡਿੱਗੇਗਾ।
ਆਸਾਨੀ ਨਾਲ ਛਿੱਲ ਹੋਵੇਗਾ ਲਸਣ
ਲਸਣ ਛਿੱਲਣ 'ਚ ਅਕਸਰ ਪ੍ਰੇਸ਼ਾਨੀ ਹੁੰਦੀ ਹੈ। ਇਸ ਨੂੰ ਆਸਾਨੀ ਨਾਲ ਛਿੱਲਣ ਲਈ ਲਸਣ ਦੀਆਂ ਕਲੀਆਂ ਵੱਖ - ਵੱਖ ਕਰ ਲਓ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਟਪਰਵਿਅਰ 'ਚ ਪਾ ਕੇ ਜ਼ੋਰ - ਜ਼ੋਰ ਨਾਲ ਹਿਲਾਓ। ਛਿਲਕੇ ਉਨ੍ਹਾਂ ਤੋਂ ਵੱਖ ਹੋ ਜਾਣਗੇ, ਜਿਨ੍ਹਾਂ ਨੂੰ ਆਸਾਨੀ ਨਾਲ ਵੱਖ ਕੀਤਾ ਜਾ ਸਕਦਾ ਹੈ
Comments
Post a Comment