ਸਾਈਂ ਬੁੱਲ੍ਹੇ ਸ਼ਾਹ ਜੀ


ਇਕ ਨੁਕਤਾ ਯਾਰ ਪੜ੍ਹਾਇਆ ਏ।

ਇਕ ਨੁਕਤਾ ਯਾਰ ਪੜ੍ਹਾਇਆ ਏ।ਟੇਕ।


ਐਨ ਗ਼ੈਨ ਦੀ ਇਕਾ ਸੂਰਤ,

ਇਕ ਨੁਕਤੇ ਸ਼ੋਰ ਮਚਾਇਆ ਏ।


ਇਕ ਨੁਕਤਾ ਯਾਰ ਪੜ੍ਹਾਇਆ ਏ।


ਸੱਸੀ ਦਾ ਦਿਲ ਲੁਟਣ ਕਾਰਨ,

ਹੋਤ ਪੁੰਨੂੰ ਬਣ ਆਇਆ ਏ।


ਇਕ ਨੁਕਤਾ ਯਾਰ ਪੜ੍ਹਾਇਆ ਏ।


ਬੁਲ੍ਹਾ ਸ਼ਹੁ ਦੀ ਜ਼ਾਤ ਨਾ ਕਾਈ,

ਮੈਂ ਸ਼ਹੁ ਇਨਾਇਤ ਪਾਇਆ ਏ।


ਇਕ ਨੁਕਤਾ ਯਾਰ ਪੜ੍ਹਾਇਆ ਏ।

Comments

Popular posts from this blog

ਇਲੈਕਟ੍ਰਿਕ ਕੈਟਲ

ਇਕ - ਦੂਜੇ ਦਾ ਰੱਖੋ ਖਿਆਲ

ਕੀ ਤੁਹਾਡਾ ਬੱਚਾ ਵੀ ਮੋਬਾਇਲ ਫੋਨ ਨਾਲ ਚਿਪਕਿਆ ਰਹਿੰਦਾ ਹੈ ?